ਲੁਧਿਆਣਾ ( ਵਿਜੇ ਭਾਂਬਰੀ ) –
ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਸਵਪਨ ਸ਼ਰਮਾ ਆਈ.ਪੀ.ਐੱਸ. ਜੀ ਦੇ ਦਿਸ਼ਾ-ਨਿਰਦੇਸ਼ ਹੇਠ ਲੁੱਟ-ਚੋਰੀ ਅਤੇ ਅਪਰਾਧਿਕ ਤੱਤਾਂ ਖਿਲਾਫ ਚੱਲ ਰਹੀ ਮੁਹਿੰਮ ਤਹਿਤ ਚੋਰੀ ਕੀਤੇ ਵਾਹਨ ਸਮੇਤ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸ੍ਰੀ ਰੁਪਿੰਦਰ ਸਿੰਘ PPS/DCP (ਸਿਟੀ/ ਦਿਹਾਤੀ) ਜੀ ਨੇ ਦੱਸਿਆ ਕਿ, ਸਮੀਰ ਵਰਮਾ PPS/ADCP-1 ਅਤੇ ਦਵਿੰਦਰ ਕੁਮਾਰ PPS/ADCP NORTH ਦੀ ਅਗਵਾਈ ਹੇਠ, SHO ਇੰਸਪੈਕਟਰ ਜਸਵੀਰ ਸਿੰਘ (ਥਾਣਾ ਜੋਧੇਵਾਲ) ਦੀ ਪੁਲਿਸ ਟੀਮ ਨੇ ਮਿਤੀ 01.08.2025 ਨੂੰ ਸਬਜ਼ੀ ਮੰਡੀ, ਪਪੀਤਾ ਮਾਰਕੀਟ, ਬਹਾਦਰਕੇ ਰੋਡ ਤੋਂ ਚੋਰੀ ਦੇ ਮਾਮਲੇ ‘ਚ ਰਾਕੇਸ਼ ਕੁਮਾਰ ਅਤੇ ਤੀਰਥ ਸਿੰਘ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਜਿਨਾਂ ਕੋਲੋਂ 2 ਮੋਟਰਸਾਈਕਲ ਅਤੇ 2 ਐਕਟਿਵਾ ਸਕੂਟਰ ਬਰਾਮਦ ਕੀਤੇ ਗਏ। ਜਿਨਾਂ ਦੇ ਖਿਲਾਫ ਥਾਣਾ ਜੋਧੇਵਾਲ ਲੁਧਿਆਣਾ ਵਿੱਚ ਮੁੱਕਦਮਾ ਨੰਬਰ 99 ਮਿਤੀ 01-08-25 ਅ/ਧ 303(2), 317(2) BNS ਤਹਿਤ ਦਰਜ ਕੀਤਾ ਗਿਆ। ਦੋਸ਼ੀ ਰਾਕੇਸ਼ ਕੁਮਾਰ ਦੇ ਖਿਲਾਫ ਵੱਖ-ਵੱਖ ਥਾਣਿਆਂ ‘ਚ ਪਹਿਲਾਂ ਤੋਂ ਹੀ ਚੋਰੀ ਅਤੇ ਹੋਰ ਗੰਭੀਰ ਧਾਰਾਵਾਂ ਹੇਠ 2 ਮੁਕੱਦਮੇ ਦਰਜ ਹਨ। ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ 3 ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਅਤੇ ਤਫਤੀਸ਼ ਜਾਰੀ ਹੈ।
Leave a Reply